ਸਿੱਖਿਆ ਕ੍ਰਾਂਤੀ ਦੇ ਨਾਂ 'ਤੇ ਸਿਰਫ਼ ਰਾਜਨੀਤੀ ਕਰ ਰਹੀ ਹੈ 'ਆਪ' ਸਰਕਾਰ : ਅਮਨਪ੍ਰੀਤ ਕੌਰ
ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਅਮਨਪ੍ਰੀਤ ਕੌਰ ਰਾਏ ਨੇ ਕਿਹਾ ਕਿ ਸੂਬੇ ਵਿੱਚ 31,000 ਤੋਂ ਵੱਧ ਅਸਾਮੀਆਂ ਖ਼ਾਲੀ ਪਈਆਂ ਹਨ, ਅਤੇ ਸਰਕਾਰ ਅਧਿਆਪਕਾਂ ਉੱਤੇ ਪ੍ਰਸ਼ਾਸਕੀ ਬੋਝ ਪਾਉਣ ਦੀ ਥਾਂ ਇਹ ਅਸਾਮੀਆਂ ਭਰੇ।

ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ ਭਾਜਪਾ ਆਗੂ ਸ਼੍ਰੀਮਤੀ ਅਮਨਪ੍ਰੀਤ ਕੌਰ ਰਾਏ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ 'ਸਿੱਖਿਆ ਕ੍ਰਾਂਤੀ' ਦੇ ਨਾਂ ਉੱਤੇ ਸਿਰਫ਼ ਰਾਜਨੀਤੀ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਸੂਬੇ ਵਿੱਚ 31,000 ਤੋਂ ਵੱਧ ਅਸਾਮੀਆਂ ਖ਼ਾਲੀ ਪਈਆਂ ਹਨ, ਜਿਸ ਦਾ ਅਸਰ ਸਕੂਲਾਂ ਦੀ ਪੜ੍ਹਾਈ ਉੱਤੇ ਪੈ ਰਿਹਾ ਹੈ, ਅਤੇ ਸਰਕਾਰ ਅਧਿਆਪਕਾਂ ਉੱਤੇ ਵਾਧੂ ਪ੍ਰਸ਼ਾਸਕੀ ਬੋਝ ਪਾਉਣ ਦੀ ਥਾਂ ਇਹ ਅਸਾਮੀਆਂ ਭਰੇ ਅਤੇ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰੇ। ਉਨ੍ਹਾਂ ਪੇਪਰ ਲੀਕ ਦਾ ਮੁੱਦਾ ਵੀ ਉਠਾਇਆ ਅਤੇ ਕਿਹਾ ਕਿ ਸਿੱਖਿਆ ਕ੍ਰਾਂਤੀ ਬਾਰੇ ਕੀਤੇ ਜਾ ਰਹੇ ਦਾਅਵੇ ਹਕੀਕਤ ਨਾਲ ਮੇਲ ਨਹੀਂ ਖਾਂਦੇ।
ਪੰਜਾਬ ਦੇ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਿੱਖਿਆ ਖੇਤਰ ਦੀਆਂ ਸਮੱਸਿਆਵਾਂ ਬਿਨਾਂ ਦੇਰੀ ਹੱਲ ਕੀਤੀਆਂ ਜਾਣ।
ਨਿਊਜ਼ ਟਾਊਨ, 8 ਅਗਸਤ 2026, ਸਫ਼ਾ 2 ਵਿੱਚ ਪ੍ਰਕਾਸ਼ਿਤ (ਪੱਤਰ ਪ੍ਰੇਰਕ ਮਾਜਿਦ ਖ਼ਾਨ, ਮੋਰਿੰਡਾ, 7 ਅਗਸਤ)।


